![]() |
About Daughter |
| ਮੈਨੂੰ ਨਾ ਮਾਰੋ ਤੁਸੀ ਮੈ ਵੀ ਜਿਊਣਾ ਚਾਹੁੰਦੀ ਹਾਂ । ਇਸ ਸੋਹਣੇ ਸੰਸਾਰ ਨੂੰ ਮੈ ਵੀ ਤੱਕਣਾ ਚਾਹੁੰਦੀ ਹਾਂ । ਬਚਪਨ ਚ ਮੈ ਤੁਹਾਨੂੰ ਕਦੀ ਵੀ ਤੰਗ ਨਹੀਂ ਕਰਾਂਗੀ । ਤੁਹਾਨੂੰ ਕਦੀ ਵੀ ਕਿਸੀ ਚੀਜ ਲਈ ਕੋਈ ਮੈਂ ਮੰਗ ਨਹੀਂ ਕਰਾਂਗੀ । ਤੁਹਾਡੇ ਬੁਢਾਪੇ ਦਾ ਸ਼ਹਾਰਾ ਬਣਾਂਗੀ ਤੁਹਾਡੀ ਰੱਜ ਕੇ ਸੇਵਾ ਕਰਾਂਗੀ । ਮਾਂ ਪੁੱਤ ਦੇ ਲਾਲਚ ਵਿਚ ਫਸ ਕੇ ਕਿਉਂ ਪਾਪ ਕਮਾਉਂਣੀ ਆ । ਮੈਨੂੰ ਨਾ ਮਾਰੋ ਤੁਸੀ ਮੈ ਵੀ ਜਿਊਣਾ ਚਾਹੁੰਦੀ ਹਾਂ । ਇਸ ਸੋਹਣੇ ਸੰਸਾਰ ਨੂੰ ਮੈ ਵੀ ਤੱਕਣਾ ਚਾਹੁੰਦੀ ਹਾਂ । ਮਾਤਾ ਪਿਤਾ ਤੁਹਾਨੂੰ ਵੀ ਕਿਸੀ ਇਸਤਰੀ ਨੇ ਹੀ ਜਨਮ ਦਿੱਤਾ ਸੀ । ਅਗਰ ਉਹ ਨਾ ਆਉਂਦੀ ਸੰਸਾਰ ਵਿਚ ਤਾਂ ਤੁਹਾਨੂੰ ਕੀਨੇ ਜਨਮ ਦੇਣਾ ਸੀ । ਇਕ ਇਸਤਰੀ ਕਰਕੇ ਹੀ ਸੰਸਾਰ ਦੀ ਕਾਰ ਚਲਦੀ ਆ । ਮੈਨੂੰ ਨਾ ਮਾਰੋ ਤੁਸੀ ਮੈ ਵੀ ਜਿਊਣਾ ਚਾਹੁੰਦੀ ਹਾਂ । ਇਸ ਸੋਹਣੇ ਸੰਸਾਰ ਨੂੰ ਮੈ ਵੀ ਤੱਕਣਾ ਚਾਹੁੰਦੀ ਹਾਂ । |