![]() | No ratings.
About Heart |
| ਐ ਮੇਰੇ ਮਨ ਤੂੰ ਕਿਉਂ ਮੇਰਾ-ਮੇਰਾ ਕਰਦਾ ਏ । ਕਿ ਹੈ ਤੇਰੇ ਕੋਲ ਕਾਹਦਾ ਅਹੰਕਾਰ ਕਰਦਾ ਏ । ਐ ਜੋ ਸ਼ਰੀਰ ਹੈ ਇਹ ਵੀ ਪਰਾਇਆ ਹੈ । ਪੰਜ ਤੱਤਾਂ ਦਾ ਸ਼ਰੀਰ ਕੁਝ ਚਿਰ ਲਈ ਤੇਰੇ ਨਸੀਬ ਆਇਆ ਹੈ । ਇਕ ਦਿਨ ਇਸਨੇ ਵੀ ਮੁਕ ਜਾਣਾ ਦਸ ਤੂੰ ਕਾਹਦਾ ਮਾਣ ਕਰਦਾ ਏ । ਐ ਮੇਰੇ ਮਨ ਤੂੰ ....... ਐ ਜਿਸ ਮਾਇਆ ਪਿੱਛੇ ਤੂੰ ਅਹੰਕਾਰੀ ਹੋ ਗਿਆ । ਸੱਚ ਕਵਾ ਇਹ ਅੱਜ ਤਕ ਕਿਸੇ ਦੀ ਨਹੀਂ ਹੋਈ ਆ । ਇਸ ਮਾਇਆ ਨੇ ਵੀ ਅੱਗੇ ਕੰਮ ਨਿਓ ਆਉਣਾ । ਸੱਚ ਕਵਾ ਤੂੰ ਨਾਮ ਤੋਂ ਬਿਨਾ ਰੋਏਂਗਾ । ਦੱਸ ਤੂੰ ਕਿਉਂ ਹੁਣ ਸੁਣਦਾ ਨਹੀਂ ਕਿਉਂ ਜਿਦ ਕਰਦਾ ਏ । ਐ ਮੇਰੇ ਮਨ ਤੂੰ ....... ਰਾਵਣ ਸਿਕੰਦਰ ਵਰਗੇ ਵੀ ਅੰਤ ਨੂੰ ਖਾਲੀ ਹੱਥ ਗਏ ਨੇ । ਕੁਛ ਨਹੀਂ ਗਿਆ ਨਾਲ ਇਨ੍ਹਾਂ ਦੇ ਅੰਤ ਨੂੰ ਕਲੇ ਪਏ ਨੇ । ਜਪ ਲੈ ਨਾਮ ਤੂੰ ਜਪਿਆ ਹੀ ਤਾਂ ਤਾਰਨਾ ਏ । ਐ ਮੇਰੇ ਮਨ ਤੂੰ ਕਿਉਂ ਮੇਰਾ-ਮੇਰਾ ਕਰਦਾ ਏ । ਕਿ ਹੈ ਤੇਰੇ ਕੋਲ ਕਾਹਦਾ ਅਹੰਕਾਰ ਕਰਦਾ ਏ । |